其他语文内容

其他语文内容

ਬੇਦਾਅਵਾ: ਪੰਜੀਕਰਣ ਅਤੇ ਚੋਣਾਂ ਦੇ ਦਫਤਰ (REO) ਦੀ ਵੈੱਬਸਾਈਟ ਦੇ [ਪੰਜਾਬੀ] ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।

ਸੁਆਗਤ ਸੁਨੇਹਾ

ਹਾਂਗ ਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੀ ਸਰਕਾਰ ਦੇ ਪੰਜੀਕਰਣ ਅਤੇ ਚੋਣਾਂ ਦੇ ਦਫ਼ਤਰ (REO) ਦੇ ਹੋਮਪੇਜ 'ਤੇ ਤੁਹਾਡਾ ਸੁਆਗਤ ਹੈ।

REO, ਚੋਣਾਂ ਸਬੰਧੀ ਕਮਿਸ਼ਨ (EAC) ਨੂੰ ਇਸਦੇ ਵਿਧਾਨਕ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਭੂਗੋਲਿਕ ਹਲਕੇ ਅਤੇ ਜ਼ਿਲ੍ਹਾ ਪ੍ਰੀਸ਼ਦ ਹਲਕੇ ਦੀਆਂ ਹੱਦਾਂ, ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਚੋਣਾਂ ਦੇ ਸੰਚਾਲਨ ਬਾਰੇ EAC ਦੇ ਫੈਸਲਿਆਂ ਨੂੰ ਲਾਗੂ ਕਰਦਾ ਹੈ।

REO ਦੀ ਮੁੱਖ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ਹਾਂਗ ਕਾਂਗ ਵਿੱਚ ਚੋਣਾਂ ਖੁੱਲ੍ਹੇ, ਇਮਾਨਦਾਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਸਮਾਜ ਦੀ ਬਿਹਤਰ ਸੇਵਾ ਕਰਨ ਲਈ ਲਗਾਤਾਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ।


ਨਸਲੀ ਘੱਟ ਗਿਣਤੀਆਂ ਲਈ ਵੋਟਰ ਰਜਿਸਟ੍ਰੇਸ਼ਨ ਸਹਾਇਤਾ ਸੇਵਾਵਾਂ